Gurmat Sangeet Rules

ਸਤਿਗੁਰੂ ਜਗਜੀਤ ਸਿੰਘ ਗੁਰਮਤਿ ਸੰਗੀਤ ਪ੍ਰਤੀਯੋਗਤਾ 2024
ਗਾਇਨ

ਉਮਰ ਵਰਗ

  • ਜੂਨੀਅਰ- 12 ਤੋਂ 16 ਸਾਲ (ਜਨਮ ਮਿਤੀ 1 ਜਨਵਰੀ 2008 ਤੋਂ 31 ਦਸੰਬਰ 2012)
  • ਸੀਨੀਅਰ- 17 ਤੋਂ 25 ਸਾਲ (ਜਨਮ ਮਿਤੀ 1 ਜਨਵਰੀ 2000 ਤੋਂ 31 ਦਸੰਬਰ 2007)

ਪ੍ਰਤੀਯੋਗਤਾ ਦੀਆਂ 2 ਸਟੇਜਾਂ ਹੋਣਗੀਆਂ-

ੳ) ਆਨਲਾਈਨ ਮੁੱਢਲਾ ਰਾਊਂਡ (ਵੀਡੀਓ ਰਾਊਂਡ)

ਅ) ਫਾਈਨਲ ਰਾਊਂਡ (ਸ੍ਰੀ ਭੈਣੀ ਸਾਹਿਬ, ਜਿਲ੍ਹਾ ਲੁਧਿਆਣਾ ਵਿਖੇ)

ਇਨਾਮ ਦਾ ਵੇਰਵਾ

ਸੀਨੀਅਰ
ਪਹਿਲਾ ਇਨਾਮ: 51,000/- ਰੁਪਏ ਦੂਜਾ ਇਨਾਮ: 31,000/- ਰੁਪਏ ਤੀਜਾ ਇਨਾਮ: 21,000/- ਰੁਪਏ
ਜੁਨੀਅਰ
ਪਹਿਲਾ ਇਨਾਮ: 31,000/- ਰੁਪਏ ਦੂਜਾ ਇਨਾਮ: 15,000/- ਰੁਪਏ ਤੀਜਾ ਇਨਾਮ: 10,000/- ਰੁਪਏ

ਦਿਸ਼ਾ ਨਿਰਦੇਸ਼:

  1. ਇਕ ਜਥੇ ਵਿੱਚ ਇਕ ਗਾਉਂਣ ਵਾਲਾ , ਦੂਸਰਾ ਤਬਲੇ ਅਤੇ ਤੀਸਰਾ ਹਾਰਮੋਨੀਅਮ ਜਾਂ ਕਿਸੇ ਤੰਤੀ ਸਾਜ਼ ਤੇ ਹੋ ਸਕਦਾ ਹੈ
  2. ਸੰਗਤ ਕਰਨ ਵਾਲੇ ਕਲਾਕਾਰ ਕਿਸੇ ਵੀ ਉਮਰ ਦੇ ਹੋ ਸਕਦੇ ਹਨ ।
  3. ਕੀਰਤਨ ਨਿਰਧਾਰਤ ਰਾਗ ਜਾਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਕਿਸੇ ਵੀ ਰਾਗ ਵਿੱਚ ਕੀਤਾ ਜਾ ਸਕਦਾ ਹੈ।
  4. ਸ੍ਰੀ ਆਦਿ ਗੁਰੂ ਗਰੰਥ ਸਾਹਿਬ, ਸ੍ਰੀ ਦਸਮ ਗੁਰੂ ਗਰੰਥ ਸਾਹਿਬ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸ਼ਬਦਾਂ ਦਾ ਕੀਰਤਨ ਕੀਤਾ ਜਾ ਸਕਦਾ ਹੈ।

ਮੁੱਢਲੇ ਆਨਲਾਈਨ ਰਾਊਂਡ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼:

  1. ਵੀਡੀਓ ਦਾ ਸਮਾਂ 5 ਤੋਂ 7 ਮਿੰਟ ਹੋਣਾ ਚਾਹੀਦਾ ਹੈ।
  2. ਆਨਲਾਈਨ ਰਜਿਸਟ੍ਰੇਸ਼ਨ ਅਤੇ ਵੀਡੀਓ ਅਪਲੋਡ ਕਰਨ ਦੀ ਆਖਰੀ ਮਿਤੀ: 20 ਸਤੰਬਰ 2024 (ਰਾਤ 12:00 ਵਜੇ ਤੱਕ) ਹੈ।
  3. ਰਜਿਸਟ੍ਰੇਸ਼ਨ ਪੇਜ ‘ਤੇ ਪ੍ਰਤੀਯੋਗੀ ਹੇਠ ਦੱਸੇ ਨਿਰਦੇਸ਼ਾਂ ਮੁਤਾਬਕ ਆਪਣਾ ਯੂ-ਟਿਊਬ ਵੀਡੀਓ ਲਿੰਕ (ਅਨਲਿਸਟਡ/ਪਬਲਿਕ ਵੀਡੀਓ) ਦਰਜ ਕਰਨ।
  4. ਵੀਡੀਓ ਸਿੰਗਲ ਟੇਕ ਵਿਚ ਰਿਕਾਰਡ ਕੀਤਾ ਜਾਵੇ, ਲੈਂਡਸਕੇਪ ਮੋਡ ਵਿੱਚ ਹੋਵੇ ਅਤੇ ਐਡਿਟ ਨਾ ਕੀਤਾ ਹੋਵੇ।
  5. ਪ੍ਰਤੀਯੋਗੀ ਨਾਲ ਤਬਲਾ ਵਾਦਕ ਜ਼ਰੂਰੀ ਹੈ, ਹਾਰਮੋਨੀਅਮ ਜਾਂ ਸਾਰੰਗੀ ਵਾਦਕ ਲਾਜ਼ਮੀ ਨਹੀਂ ਹੈ। ਸੰਗਤ ਕਰਨ ਵਾਲੇ ਕਲਾਕਾਰ ਵੀ ਵੀਡੀਓ ਵਿੱਚ ਦਿਖਾਈ ਦਿੰਦੇ ਹੋਣ।
  6. ਇਹ ਪ੍ਰਤੀਯੋਗਤਾ ਪ੍ਰੋਫੈਸ਼ਨਲ ਕੀਰਤਨੀਏ / ਕਲਾਕਾਰਾਂ ਲਈ ਨਹੀਂ ਹੈ।
  7. ਡਿਜੀਟਲ ਤਬਲਾ ਐਪ ਦਾ ਪ੍ਰਯੋਗ ਵਰਜਿਤ ਹੈ।
  8. ਮੁੱਢਲੇ ਰਾਊਂਡ ਵਿੱਚ ਡਿਜਿਟਲ ਤਾਨਪੁਰੇ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਫਾਈਨਲ ਰਾਊਂਡ ਵਿੱਚ ਪ੍ਰਤੀਯੋਗੀਆਂ ਨੂੰ ਮੈਨੁਅਲ ਤਾਨਪੁਰਾ ਮੁਹੱਈਆ ਕਰਵਾਇਆ ਜਾਵੇਗਾ।
  9. ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਯੂ-ਟਿਅੂਬ ਵੀਡੀਓ ਲਿੰਕ ਖੁੱਲਣਯੋਗ ਹੋਵੇ, ਜੇਕਰ ਵੀਡੀਓ ਨਹੀਂ ਖੁੱਲੇਗੀ ਤਾਂ ਪ੍ਰਤੀਯੋਗੀ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।

    ਫਾਈਨਲ ਰਾਊਂਡ ਲਈ ਦਿਸ਼ਾ ਨਿਰਦੇਸ਼:

  1. ਫਾਈਨਲ ਰਾਊਂਡ ਵਿੱਚ ਸੀਨੀਅਰ ਪ੍ਰਤੀਯੋਗੀਆਂ ਲਈ 8 ਤੋਂ 10 ਮਿੰਟ ਅਤੇ ਜੂਨੀਅਰ ਪ੍ਰਤੀਯੋਗੀਆਂ ਲਈ 6 ਤੋਂ 8 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
  2. ਪ੍ਰਤੀਯੋਗਤਾ ਦਾ ਫਾਈਨਲ ਰਾਊਂਡ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਮਿਤੀ 5 ਅਤੇ 6 ਅਕਤੂਬਰ 2024 ਨੂੰ ਹੋਵੇਗਾ।
  3. ਪ੍ਰਤੀਯੋਗਤਾ ਦੌਰਾਨ ਆਪਣੇ ਸਾਜ਼ ਸੁਰ ਕਰਨ ਅਤੇ ਸਾਊਂਡ ਸੈੱਟ ਕਰਨ ਲਈ ਹਰ ਪ੍ਰਤੀਯੋਗੀ ਨੂੰ ਵੱਧ ਤੋਂ ਵੱਧ 5 ਮਿੰਟ ਦਾ ਸਮਾਂ ਦਿੱਤਾ ਜਾਵੇਗਾ।
  4. ਪ੍ਰਤੀਯੋਗੀਆਂ ਨੂੰ ਆਖਰੀ 2 ਮਿੰਟ ਦੀ ਸ਼ੁਰੂਆਤ ‘ਤੇ ਘੰਟੀ ਨਾਲ ਇਸ਼ਾਰਾ ਕੀਤਾ ਜਾਵੇਗਾ ਤਾਂ ਜੋ ਉਹ ਆਪਣਾ ਕੀਰਤਨ ਸਮੇਂ ਸੀਮਾ ਵਿੱਚ ਸੰਪੂਰਨ ਕਰ ਸਕਣ।
  5. ਨਿਰਧਾਰਤ ਸਮਾਂ ਪੂਰਾ ਹੋਣ ‘ਤੇ ਪ੍ਰਤੀਯੋਗੀ ਨੂੰ ਆਪਣੀ ਪੇਸ਼ਕਾਰੀ ਸਮਾਪਤ ਕਰਨ ਲਈ ਦੁਬਾਰਾ ਘੰਟੀ ਨਾਲ ਇਸ਼ਾਰਾ ਕੀਤਾ ਜਾਵੇਗਾ। ਨਿਰਧਾਰਤ ਸਮੇਂ-ਸੀਮਾ ਵਿੱਚ ਸਮਾਪਤੀ ਨਾ ਕਰਨ ਦੀ ਸੂਰਤ ਵਿੱਚ ਅੰਕ ਕੱਟੇ ਜਾਣਗੇ।
  6. ਪ੍ਰਤੀਯੋਗੀਆਂ ਨੂੰ ਲੋੜ ਅਨੁਸਾਰ ਹਾਰਮੋਨੀਅਮ, ਤਬਲਾ ਅਤੇ ਤਾਨਪੁਰਾ ਵਾਦਕ ਸੰਗਤ ਕਰਨ ਲਈ ਮੁਹੱਈਆ ਕਰਵਾਏ ਜਾ ਸਕਦੇ ਹਨ (ਪਰ ਉਸ ਲਈ ਪ੍ਰਬੰਧਕਾਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇ)।

ਜ਼ਰੂਰੀ ਨੋਟ:

  1. ਤੰਤੀ ਸਾਜ਼ਾਂ ਦਾ ਪ੍ਰਯੋਗ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਤਰਜ਼ੀਅ ਦਿੱਤੀ ਜਾਵੇਗੀ।
  2. ਪ੍ਰਤੀਯੋਗੀ ਆਪਣੀ ਫੋਟੋਗ੍ਰਾਫ ਅਤੇ ਸਰਕਾਰੀ ਸ਼ਨਾਖਤੀ ਕਾਰਡ (ਆਧਾਰ ਕਾਰਡ / ਵੋਟਰ ਕਾਰਡ / ਡਰਾਈਵਿੰਗ ਲਾਇਸੈਂਸ / ਪਾਸਪੋਰਟ) ਜ਼ਰੂਰ ਅਪਲੋਡ ਕਰਨ ਜਿਸ ਵਿੱਚ ਉਸਦਾ ਪਤਾ ਅਤੇ ਜਨਮ ਮਿਤੀ ਦਰਜ ਹੋਣ।
  3. ਪ੍ਰਤੀਯੋਗਤਾ ਦੇ ਸਥਾਨ ‘ਤੇ ਪਹੁੰਚਣ ਉਪਰੰਤ ਹਰ ਪ੍ਰਤੀਯੋਗੀ ਆਪਣੀ ਰਜਿਸਟ੍ਰੇਸ਼ਨ ਲਾਜ਼ਮੀ ਕਰਵਾਏਗਾ।
  4. ਪ੍ਰਤੀਯੋਗਤਾ ਦਾ ਨਿਰਣਾ ਕਰਨ ਲਈ ਜੱਜ ਸਾਹਿਬਾਨ ਦਾ ਪੈਨਲ ਨਿਰਧਾਰਤ ਕੀਤਾ ਜਾਵੇਗਾ ਜੋ ਕਿ ਪ੍ਰਤੀਯੋਗਤਾ ਦੇ ਮਾਪਦੰਡ ਤੈਅ ਕਰੇਗਾ ਅਤੇ ਉਹਨਾਂ ਦਾ ਫੈਸਲਾ ਫਾਈਨਲ ਹੋਵੇਗਾ।
  5. ਪ੍ਰਤੀਯੋਗਤਾ ਨੂੰ ਸਾਰਥਕ ਅਤੇ ਪਾਰਦਰਸ਼ੀ ਰੱਖਣ ਲਈ ਪ੍ਰਬੰਧਕਾਂ ਦੁਆਰਾ ਬਿਨ੍ਹਾਂ ਕਿਸੇ ਪੂਰਵ ਸੂਚਨਾ ਤੋਂ ਪ੍ਰਤੀਯੋਗਤਾ ਦੇ ਨਿਯਮਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ।
  6. ਜੱਜ ਸਾਹਿਬਾਨਾਂ ਦੁਆਰਾ ਲਿਆ ਗਿਆ ਫੈਸਲਾ ਫਾਈਨਲ ਹੋਵੇਗਾ।
  7. ਪ੍ਰਤੀਯੋਗਤਾ ਦੌਰਾਨ ਆਡੀਓ ਅਤੇ ਵੀਡੀਓ ਰਿਕਾਰਡਿੰਗਜ਼ ਦੇ ਕਾਪੀਰਾਈਟ ਨਾਮਧਾਰੀ ਦਰਬਾਰ ਪਾਸ ਰਾਖਵੇਂ ਹੋਣਗੇ ਅਤੇ ਉਹ ਇਨ੍ਹਾਂ ਨੂੰ ਪੂਰਨ ਤੌਰ ‘ਤੇ ਜਾਂ ਉਨ੍ਹਾਂ ਦੇ ਭਾਗ ਨੂੰ ਕਿਸੇ ਵੀ ਕਿਸਮ ਦੇ ਮੀਡੀਆ ‘ਤੇ ਪੋਸਟ ਕਰ ਸਕਣਗੇ। ਇਸ ਵਿੱਚ ਪ੍ਰਤੀਯੋਗੀਆਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
  8. ਫਾਈਨਲ ਰਾਊਂਡ ਯੂ-ਟਿਊਬ ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।

https://youtube.com/sribhainisahib/live

Rules & Regulations

Satguru Jagjit Singh Gurmat Sangeet Pratiyogta 2024

  1. Age categories in Gurmat Sangeet Pratiyogta(Gayan):

     a. Junior (12 to 16 years)        b. Senior (17 to 25 years)

 

Note: Participants born on/between 1st Jan 2008 to 31st Dec 2012 will fall in the Junior category, while the participants born on/between 1st Jan 2000 to 31 Dec 2007 will fall in the Senior category.

2. There will be two stages:

1) Online Preliminary Round [Video round],

2) Final Round [Sri Bhaini Sahib – Ludhiana ].

General Instructions

  1. A Jatha may include only one vocalist, accompanied by a maximum of two artists—one playing the Tabla and the other playing the harmonium or any string instrument.
  2. The age of the vocalist, must align with the age criteria for either the Junior or Senior category.
  3. Accompanying artist could be anyone, irrespective of the age.
  4. Kirtan in Nirdharit Raag or Any raag from Hindustani Shashtriye Sangeet can be performed.
  5. The Shabad can be from Sri Aad Guru Granth Sahib or Sri Dasam Guru Granth Sahib or Bhai Gurdas dian waaran.

Instructions for the Online Preliminary round (Video Round)

  1. Length of the video should be 5 to 7 minutes.
  2. Last date for online registration, video uploading is 20th September 2024 till midnight.
  3. On registration page, participants have to submit their video links published on YouTube as unlisted or public video recorded as per the instructions below.
  4. Video recording should be in single take (in continuity), editing is not allowed and it should be in landscape mode.
  5. The participant must be accompanied by a Tabla player, while Harmonium or sarangi player are optional. The accompanying artists should also be clearly visible in the video.
  6. One who is already performing professionally will not be entertained in this competition.
  7. The use of digital Tabla applications or equipment is strictly prohibited in the video.
  8. Use of digital tanpura is allowed in the preliminary video round. For final round acoustic taanpura will be available for candidates.
  9. Please make sure that the uploaded video link of YouTube or any other platform should be accessible, else it can lead to disqualification. Follow the instructions below for YouTube video:

Instructions for the Final round

  1. Performance duration for the finals is 8 to 10 minutes for Senior & 6 to 8 min for Junior.
  2. Finals will be on 5th & 6th of October 2024 at Gurudwara Sri Bhaini Sahib, Ludhiana, Punjab.
  3. Maximum time duration to tune the instruments and to set the sound will be 5 minutes.
  4. An indication will be given at the starting of last 2 minutes to warn the participant to complete his/her performance within those last 2 minutes.
  5. Final indication will be given at the end of the allotted time to stop the performance. Negative marks will be given if the participant fails to complete performance by the final indication.
  6. Accompanists (Tabla, Harmonium & Taanpura) will be provided to the participant by the organizer if needed.

Important Note:

  1. Extra marks will be given those who will use Tanti Saaz (String instruments)
  2. The participant should upload his/her Photo & Govt. approved photo ID with address and DOB (Aadhaar card/Voter ID/Driving License/Passport)
  3. Every participant will have to register on arrival at the venue. 
  4. There shall be a panel of judges for the conduct of the competition. The norms for the judgment will be decided by the committee and their judgment will be final
  5. Organizers reserve the right to amend any rules without any prior notice to make the competition more meaningful and transparent.
  6. Decision made by the Judges will be final.
  7.  The copyrights of the video and audio recordings of all the stages will lie with the Namdhari Durbar, who may use these recordings or any part thereof, in any form of media and the participating candidate should have no objection for this.
  8. Final round will be streamed online on YouTube https://youtube.com/sribhainisahib/live
Prizes for the Senior Category
1st ₹51,000/- 2nd ₹31,000/- 3rd ₹21,000/-
Prizes for the Junior Category
1st ₹31,000/- 2nd ₹15,000/- 3rd ₹10,000/-
Website and payment gateway managed by Nebero Systems Pvt Ltd © Raag Naad 2022